DOWNLOAD MOBILE APPLICATION TO LEARN MORE: PUNJAB GK QUESTION
DOWNLOAD MOBILE APPLICATION TO LEARN MORE: PUNJAB GK QUESTION
ਗੰਨਾ
ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ। ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ। ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ। ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ।
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ।
ਕਣਕ
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ। ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ।
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ। ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਝੋਨਾ
ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, ‘ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I
ਬਿਜਾਈ ਦਾ ਸਮਾਂ
ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।
DOWNLOAD MOBILE APPLICATION TO LEARN MORE: PUNJAB GK QUESTION
ਕਪਾਹ
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ। ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ। ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ।
ਬਿਜਾਈ ਦਾ ਸਮਾਂ
ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ। ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ।
ਮੱਕੀ
ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ। ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ। ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ।
ਬਿਜਾਈ ਦਾ ਸਮਾਂ
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ।
DOWNLOAD MOBILE APPLICATION TO LEARN MORE: PUNJAB GK QUESTION
Table of Contents
ਪੰਜਾਬ ਦੀ ਭੂਗੋਲਿਕ ਜਾਣਕਾਰੀ ਅਤੇ ਵਪਾਰ // PUNJAB GK QUESTION
1. ਹੇਠ ਲਿਖੀਆਂ ਵਿੱਚੋਂ ਕਿਹੜੀ ਫਸਲ ਹਾੜ੍ਹੀ ਦੀ ਫਸਲ ਨਹੀਂ ਹੈ
(ੳ) ਕਣਕ
(ਅ) ਜੌਂ
(ੲ) ਚਣੇ
(ਸ) ਝੋਨਾ
2. ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਕਿੱਥੇ ਹੈ
(ੳ) ਪੱਟੀ
(ਅ) ਮਲੋਟ
(ੲ) ਰੋਪੜ
(ਸ) ਖੰਨਾ
3. ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਕਪਾਹ ਦੀ ਪੈਦਾਵਾਰ ਹੁੰਦੀ ਹੈ
(ੳ) ਫ਼ਿਰੋਜ਼ਪੁਰ
(ਅ) ਹੁਸ਼ਿਆਰਪੁਰ
(ੲ) ਜਲੰਧਰ
(ਸ) ਬਠਿੰਡਾ
4. ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ
(ੳ) ਟਿਊਬਵੈੱਲ
(ਅ) ਨਹਿਰਾਂ
(ੲ) ਖੂਹ
(ਸ) ਉਪਰੋਕਤ ਸਾਰੇ
5. ਗੰਨੇ ਦੀ ਪੈਦਾਵਾਰ ਵਿੱਚ ਪੰਜਾਬ ਭਾਰਤ ਵਿੱਚ ਕਿੰਨਵੇਂ ਨੰਬਰ ਤੇ ਹੈ
(ੳ) ਪੰਜਵਾਂ
(ਅ) ਦੂਜਾ
(ੲ) ਤੀਜਾ
(ਸ) ਛੇਵਾਂ
DOWNLOAD MOBILE APPLICATION TO LEARN MORE: PUNJAB GK QUESTION
6. ਮੱਕੀ ਦੀ ਬਿਜਾਈ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਹੁੰਦੀਆਂ
(ੳ) ਸੰਗਰੂਰ
(ਅ) ਲੁਧਿਆਣਾ
(ੲ) ਮੁਕਤਸਰ ਸਾਹਿਬ
(ਸ) ਪਟਿਆਲਾ
7. ਪੰਜਾਬ ਵਿੱਚ ਗੰਨੇ ਦੀ ਬਿਜਾਈ ਕਿਹੜੇ ਮਹੀਨਿਆਂ ਵਿੱਚ ਹੁੰਦੀ ਹੈ
(ੳ) ਨਵੰਬਰ ਦਸੰਬਰ
(ਅ) ਜਨਵਰੀ ਫਰਵਰੀ
(ੲ) ਮਾਰਚ ਅਪ੍ਰੈਲ
(ਸ) ਅਕਤੂਬਰ ਨਵੰਬਰ
8.ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਆਰੰਭ ਕਦੋਂ ਹੋਇਆ
(ੳ) 1965- 66
(ਅ) 1955-56
(ੲ) 1961 – 62
(ਸ) 1957 – 58
9. ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਝੋਨੇ ਦੀ ਪੈਦਾਵਾਰ ਕਰਦਾ ਹੈ
(ੳ) ਲੁਧਿਆਣਾ
(ਅ) ਬਰਨਾਲਾ
(ੲ) ਜਲੰਧਰ
(ਸ) ਸੰਗਰੂਰ
10. ਹੇਠ ਲਿਖੀਆਂ ਵਿੱਚੋਂ ਪੰਜਾਬ ਦੀ ਨਕਦੀ ਫ਼ਸਲ ਕਿਹੜੀ ਹੈ
(ੳ) ਮੱਕੀ
(ਅ) ਚੌਲ
(ੲ) ਗੰਨਾ
(ਸ) ਛੋਲੇ
DOWNLOAD MOBILE APPLICATION TO LEARN MORE: PUNJAB GK QUESTION
11. ਪੰਜਾਬ ਵਿੱਚ ਕਣਕ ਕਿਹੜੀ ਰੁੱਤ ਵਿੱਚ ਬੀਜੀਆਂ ਜਾਂਦੀਆਂ
(ੳ) ਸਰਦ ਰੁੱਤ
(ਅ) ਗਰਮ ਰੁੱਤ
(ੲ) ਵਰਖਾ ਰੁੱਤ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
12. ਹੇਠ ਲਿਖਿਆਂ ਵਿੱਚੋਂ ਸਾਉਣੀ ਦੀ ਫ਼ਸਲ ਕਿਹੜੀ ਨਹੀਂ ਹੈ
(ੳ) ਬਾਜਰਾ
(ਅ) ਸਰ੍ਹੋਂ
(ੲ) ਮੱਕੀ
(ਸ) ਛੋਲੇ
13. ਪੰਜਾਬ ਵਿੱਚ ਕਣਕ ਦਾ ਸਭ ਤੋਂ ਵੱਧ ਝਾਡ਼ ਕਿਸ ਜ਼ਿਲ੍ਹੇ ਵਿੱਚ ਆਉਂਦਾ ਹੈ
(ੳ) ਜਲੰਧਰ
(ਅ) ਸੰਗਰੂਰ
(ੲ) ਕਪੂਰਥਲਾ
(ਸ) ਫਤਿਹਗੜ੍ਹ ਸਾਹਿਬ
14. ਗੰਨੇ ਦੀ ਪੈਦਾਵਾਰ ਕਰਨ ਵਿੱਚ ਸਭ ਤੋਂ ਅੱਗੇ ਕਿਹੜਾ ਜ਼ਿਲ੍ਹਾ ਹੈ
(ੳ) ਗੁਰਦਾਸਪੁਰ
(ਅ) ਲੁਧਿਆਣਾ
(ੲ) ਹੁਸ਼ਿਆਰਪੁਰ
(ਸ) ਫ਼ਾਜ਼ਿਲਕਾ
15. ਪੰਜਾਬ ਵਿੱਚ ਖੇਤੀਬਾੜੀ ਉੱਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਕਿੰਨੇ ਪ੍ਰਤੀਸ਼ਤ ਲੋਕ ਨਿਰਭਰ ਹਨ
(ੳ) 85%
(ਅ) 75%
(ੲ) 80 %
(ਸ) 82%
DOWNLOAD MOBILE APPLICATION TO LEARN MORE: PUNJAB GK QUESTION
16. ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਫ਼ਸਲਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ ਕਿਹੜੇ ਸਨ
(ੳ) ਬੀਜਾਂ ਨੂੰ ਸੋਧਣ
(ਅ) ਕੀੜੇ ਮਕੌੜਿਆਂ ਤੇ ਕਾਬੂ ਪਾਉਣਾ
(ੲ) ਬਿਜਾਈ ਦੇ ਬਾਅਦ ਫ਼ਸਲਾਂ ਦੀ ਦੇਖਭਾਲ ਕਰਨਾ
(ਸ) ਉਪਰੋਕਤ ਸਾਰੇ
17. ਰਸ ਦਾਰ ਫ਼ਸਲ ਫ਼ਲਾਂ ਦੇ ਵਧੇਰੇ ਉਪਜ ਕਾਰਨ ਕਿਹੜੇ ਸ਼ਹਿਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ
(ੳ) ਅਬੋਹਰ
(ਅ) ਹੁਸ਼ਿਆਰਪੁਰ
(ੲ) ਗੁਰਦਾਸਪੁਰ
(ਸ) ਬਠਿੰਡਾ
18. ਝੋਨਾ ਪੰਜਾਬ ਵਿੱਚ ਕਿਹੜੇ ਮੌਸਮ ਵਿੱਚ ਬੀਜਿਆ ਜਾਂਦਾ ਹੈ
(ੳ) ਪਤਝੜ ਦਾ ਮੌਸਮ
(ਅ) ਸਰਦੀ ਦਾ ਮੌਸਮ
(ੲ) ਗਰਮੀ ਦਾ ਮੌਸਮ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
19. ਖਣਿਜ ਪਦਾਰਥਾਂ ਦੇ ਪੱਖੋਂ ਪੰਜਾਬ ਕਿਹੋ ਜਿਹਾ ਰਾਜ ਹੈ
(ੳ) ਗ਼ਰੀਬ ਅਤੇ ਪਛੜਿਆ
(ਅ) ਅਮੀਰ
(ੲ) ਖੁਸ਼ਹਾਲ
(ਸ) ਕੁਝ ਕਹਿ ਨਹੀਂ ਸਕਦੇ
20. ਪੰਜਾਬ ਲਈ ਕੋਲਾ ਹੇਠ ਲਿਖਿਆਂ ਵਿੱਚੋਂ ਕਿੱਥੋਂ ਮੰਗਵਾਇਆ ਜਾਂਦਾ ਹੈ
(ੳ) ਬਿਹਾਰ ਅਤੇ ਪੱਛਮੀ ਬੰਗਾਲ
(ਅ) ਕਲਕੱਤਾ ਅਤੇ ਕਰਨਾਟਕਾ
(ੲ) ਗੁਜਰਾਤ ਅਤੇ ਆਂਧਰਾ ਪ੍ਰਦੇਸ਼
(ਸ) ਉਪਰੋਕਤ ਕੋਈ ਨਹੀਂ
DOWNLOAD MOBILE APPLICATION TO LEARN MORE: PUNJAB GK QUESTION
21. ਪੰਜਾਬ ਦੀ ਧਰਤੀ ਤੇ ਭੂ ਗਰਭ ਵਿੱਚੋਂ ਕਿਹੜੇ ਖਣਿਜ ਪਦਾਰਥ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ
(ੳ) ਝੋਨੇ ਦਾ ਪੱਥਰ
(ਅ) ਸਾਲਟ ਪੈਟਰਿਕ
(ੲ) ਕੈਲੇ ਟਫ਼ਾ
(ਸ) ਉਪਰੋਕਤ ਸਾਰੇ
22. ਪੰਜਾਬ ਦੂਜੇ ਰਾਜਾਂ ਨੂੰ ਹੇਠ ਲਿਖੀਆਂ ਵਿੱਚੋਂ ਕੀ ਭੇਜਦਾ ਹੈ
(ੳ) ਸਾਈਕਲ ਤੇ ਉਸ ਦੇ ਪੁਰਜ਼ੇ ਹੌਜ਼ਰੀ ਦਾ ਸਾਮਾਨ
(ਅ) ਮਸ਼ੀਨ
(ੲ) ਟੂਲਜ਼ ਅਤੇ ਹੈਂਡ ਟੂਲਜ਼
(ਸ) ਉਪਰੋਕਤ ਸਾਰੇ
23. ਪੰਜਾਬ ਤੋਂ ਹਰ ਸਾਲ ਕਿੰਨੇ ਲੱਖ ਕੁਇੰਟਲ ਕਣਕ ਦੂਜੇ ਪ੍ਰਾਂਤਾਂ ਨੂੰ ਭੇਜੀ ਜਾਂਦੀ ਹੈ
(ੳ) ਤਿੰਨ ਸੌ ਲੱਖ
(ਅ) ਡੇਢ ਸੌ ਲੱਖ
(ੲ) ਵੀਹ ਲੱਖ
(ਸ) ਸਵਾ ਲੱਖ
24. ਉਨੀ ਕੱਪੜੇ ਬਨਸਪਤੀ ਘਿਓ ਅਤੇ ਬਿਜਲੀ ਦਾ ਸਾਮਾਨ ਆਦਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਨਿਰਯਾਤ ਕੀਤਾ ਜਾਂਦਾ ਹੈ
(ੳ) ਅੰਮ੍ਰਿਤਸਰ
(ਅ) ਜਲੰਧਰ
(ੲ) ਲੁਧਿਆਣਾ
(ਸ) ਗੁਰਦਾਸਪੁਰ
25. ਫਰਨੀਚਰ ਦਾ ਨਿਰਯਾਤ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਤੋਂ ਕੀਤਾ ਜਾਂਦਾ ਹੈ
(ੳ) ਫਗਵਾੜਾ
(ਅ) ਬਟਾਲਾ
(ੲ) ਕਰਤਾਰਪੁਰ
(ਸ) ਉਪਰੋਕਤ ਕੋਈ ਨਹੀਂ
DOWNLOAD MOBILE APPLICATION TO LEARN MORE: PUNJAB GK QUESTION
26. ਪੰਜਾਬ ਯੂਨੀਵਰਸਿਟੀ ਕਿੱਥੇ ਸਥਿਤ ਹੈ
(ੳ) ਅੰਮ੍ਰਿਤਸਰ
(ਅ) ਪਟਿਆਲਾ
(ੲ) ਜਲੰਧਰ
(ਸ) ਚੰਡੀਗਡ਼੍ਹ
27. ਚੰਡੀਗਡ਼੍ਹ ਵਿੱਚ ਕਿਹੜਾ ਮੈਡੀਕਲ ਕਾਲਜ ਸਥਾਪਿਤ ਹੈ
(ੳ) ਪੀਜੀਆਈ
(ਅ) ਦਇਆਨੰਦ ਮੈਡੀਕਲ ਕਾਲਜ
(ੲ) ੳ ਅਤੇ ਅ ਦੋਵੇਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
28. ਚੰਡੀਗਡ਼੍ਹ ਦਾ ਪ੍ਰਬੰਧ ਕੌਣ ਚਲਾਉਂਦਾ ਹੈ
(ੳ) ਰਾਜ ਸਰਕਾਰ
(ਅ) ਸਥਾਨਕ ਸਰਕਾਰ
(ੲ) ਕੇਂਦਰ ਸਰਕਾਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
29. ਹੌਜ਼ਰੀ ਦਾ ਸਾਮਾਨ ਸਾਈਕਲ ਸਿਲਾਈ ਮਸ਼ੀਨਾਂ ਆਦਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਨਿਰਯਾਤ ਕੀਤੀਆਂ ਜਾਂਦੀਆਂ ਹਨ
(ੳ) ਜਲੰਧਰ
(ਅ) ਫਰੀਦਕੋਟ
(ੲ) ਲੁਧਿਆਣਾ
(ਸ) ਮਾਨਸਾ
30. ਖੇਤੀਬਾੜੀ ਮਸ਼ੀਨਰੀ ਰਸਾਇਣਿਕ ਖਾਦਾਂ ਟਰੈਕਟਰ ਕੀੜੇਮਾਰ ਦਵਾਈਆਂ ਆਦਿ ਦਾ ਨਿਰਯਾਤ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਕੀਤਾ ਜਾਂਦਾ ਹੈ
(ੳ) ਲੁਧਿਆਣਾ
(ਅ) ਬਰਨਾਲਾ
(ੲ) ਸੰਗਰੂਰ
(ਸ) ਰੂਪਨਗਰ
31. ਪੰਜਾਬ ਵਿੱਚ ਕਿੰਨਾ ਰਕਬਾ ਸਿੰਚਾਈ ਹੇਠ ਆਉਂਦਾ ਹੈ
(ੳ) 41. 75 ਲੱਖ ਹੈਕਟੇਅਰ
(ਅ) 43.74 ਲੱਖ ਹੈਕਟੇਅਰ
(ੲ) 42.76 ਲੱਖ ਹੈਕਟੇਅਰ
(ਸ) 40. 77 ਲੱਖ ਹੈਕਟੇਅਰ
ANSWER KEY :
1. (ਸ) 2. (ਸ) 3. (ੳ) 4. (ਸ) 5. (ੳ) 6. (ਅ) 7. (ੲ) 8. (ੳ) 9. (ਸ) 10. (ੲ) 11. (ੳ) 12. (ਅ) 13. (ਸ) 14. (ੳ) 15. (ੲ) | 16. (ਸ) 17. (ੳ) 18. (ੲ) 19. (ੳ) 20. (ੳ) 21. (ਸ) 22. (ਸ) 23. (ੲ) 24. (ੳ) 25. (ੲ) 26. (ਸ) 27. (ੳ) 28. (ੲ) 29. (ੲ) 30. (ਸ) 31. (ਸ) |
DOWNLOAD MOBILE APPLICATION TO LEARN MORE: PUNJAB GK QUESTION
ALSO VISIT : LIST OF ALL GOVT EXAMS TOPIC