DOWNLOAD MOBILE APPLICATION TO LEARN MORE: PUNJABI GK
ਸਾਹਿਤ ਰੂਪ : ਸਾਹਿਤ ਇਕ ਵਿਸ਼ੇਸ਼ ਪ੍ਰਕਾਰ ਦੀ ਸੂਖਮ ਅਤੇ ਚੇਤੰਨ ਬਿਰਤੀ ਦਾ ਸਿਰਜਨਾਤਮਕ ਪ੍ਰਗਟਾ ਹੈ। ਇਸ ਪ੍ਰਗਟਾ ਵਿਧੀ ਵਿਚ ਮਨੁੱਖ ਦੀਆਂ ਅਤੇ ਜਗਤ ਤੋਂ ਅਲੌਕਿਕ ਬਿਰਤੀਆਂ ਨੂੰ ਉਤਸ਼ਾਹ ਮਿਲਿਆ ਹੈ ਅਤੇ ਇਸ ਪ੍ਰਕਾਰ ਇਸ ਨੇ ਹਮੇਸ਼ਾ ਹੀ ਮਨੁੱਖੀ ਸਮਾਜ ਵਿਚ ਬਹੁਜ ਤੋਂ ਸੁਹੱਪਣ ਪੈਦਾ ਕੀਤਾ ਹੈ। ਸਾਹਿਤ ਆਪਣੇ ਸਮੇਂ ਦੇ ਸਮਾਜ ਦਰਪਣ ਹੁੰਦਾ ਹੈ ਤੇ ਸਮਕਾਲੀ ਸਮਾਜ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕਰਦਾ ਹੈ। ਸਾਹਿਤ ਤੇ ਮਨੁੱਖ ਦੀ ਆਦਿ ਜੁਗਾਦਿ ਤੇ ਸਾਂਝ ਹੈ। ਬੋਲੀ ਤੇ ਸਾਹਿਤ ਵੀ ਇਸ ਪ੍ਰਕਾਰ ਇਕ ਦੂਜੇ ਦੋ ਸੰਗੀ ਸਾਥੀ ਰਹਿੰਦੇ ਆਏ ਹਨ। ਵਿਸਮਾਦਜਨਕ ਗੱਲ ਇਹ ਹੈ ਕਿ ਹਰ ਮਨੁੱਖ ਦਾ ਸੁਭਾ ਜਾਂ ਬਿਰਤੀ ਹਰ ਦੂਜੇ ਮਨੁੱਖ ਨਾਲੋਂ ਵੱਖਰੀ ਹੈ। ਅਸਲ ਵਿਚ ਇਹ ਵੱਖਰਾਪਣ ਦੀ ਕਲਾ ਦੇ ਵੱਖ ਵੱਖ ਰੂਪਾਂ ਜਾਂ ਸਮੁੱਚੇ ਤੌਰ ਤੇ ਸ੍ਰਿਸ਼ਟੀ ਦੀ ਹੋਂਦ ਦਾ ਆਧਾਰ ਹੈ। ਵੱਖ ਵੱਖ ਸੁਭਾ ਪ੍ਰਗਟਾ ਦੇ ਵੱਖ ਵੱਖ ਢੰਗ ਲੱਭਦਾ ਹੈ ਅਤੇ ਇਸ ਕਾਰਨ ਦੀ ਵੱਖ ਵੱਖ ਰੂਪ ਤੇ ਸ਼ੈਲੀਆਂ ਹੋਂਦ ਵਿੱਚ ਆਈਆਂ
ਸਾਹਿਤ ਨੂੰ ਵਸਤੂ ਤੇ ਪ੍ਰਗਟਾਉ-ਮਾਰਗ ਪੱਖੋਂ ਇਕ ਇਕਾਈ ਮੰਨ ਕੇ ਆਚਾਰੀਆ ਨੇ ਇਸ ਨੂੰ ਰੂਪ ਪੱਖੋਂ ਕਈ ਨਾ ਦਿੱਤੇ ਹਨ। ਰੂਪ ਪੱਖੋਂ ਦੇ ਪ੍ਰਮੁੱਖ ਭੇਦ ਕੀਤੇ ਗਏ ਹਨ। ਇਕ ਨੂੰ ਉਨ੍ਹਾਂ ਨੂੰ ਪ੍ਰਬੰਧ ਕਾਵਿ ਆਖਿਆ ਅਤੇ ਦੂਸਰੇ ਨੂੰ ਖੰਡ ਕਾਵਿ ਆਖਿਆ
ਪ੍ਰਬੰਧ ਕਾਵਿ ਵਿਚ ਕਹਾਣੀ, ਬਲਕਿ ਲੰਮੀ ਕਹਾਣੀ ਦਾ ਹੋਣਾ ਜਰੂਰੀ ਹੈ। ਇਸ ਵਿਚ ਨਾਇਕ ਦੇ ਸਮੁੱਚੇ ਜੀਵਨ ਨੂੰ ਚਿਤਰਣ ਦੀ ਕੋਸ਼ਿਸ ਕੀਤੀ ਜਾਂਦੀ ਹੈ।
ਖੰਡ ਕਾਵਿ ਦੋ ਤਰ੍ਹਾਂ ਦਾ ਹੁੰਦਾ ਹੈ ; – ਬਿਆਨੀਆਂ ਤੇ ਸਰੋਦੀ
ਪੰਜਾਬੀ ਸਾਹਿਤ ਨਾਲ ਸਬੰਧਿਤ ਕੁਝ ਮਹੱਤਵਪੂਰਨ ਪੁਸਤਕਾਂ ਅਤੇ ਉਨ੍ਹਾਂ ਦੇ ਲੇਖਕ
1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ
2. ਪੰਜਾਬੀ ਸਾਹਿਤ ਦਾ ਲੋਕ ਧਰਾਈ ਪਿਛੋਕੜ-ਡਾ. ਜੋਗਿੰਦਰ ਸਿੰਘ ਕੈਰੋਂ
3. ਪੰਜਾਬੀ ਸੂਫੀ ਕਾਵਿ ਦਾ ਇਤਿਹਾਸ- ਡਾ. ਗੁਰਦੇਵ ਸਿੰਘ
4. ਗੁਰਮਤਿ ਕਾਵਿ ਦਾ ਇਤਿਹਾਸ- ਡਾ. ਜਗਬੀਰ ਸਿੰਘ
5. ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ- ਕੁਲਬੀਰ ਸਿੰਘ ਕਾਂਗ
6. ਪੰਜਾਬੀ ਵਾਰ ਕਾਵਿ ਦਾ ਇਤਿਹਾਸ-ਸਤਿੰਦਰ ਸਿੰਘ ਨੂਰ
7. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ- ਕਰਨਜੀਤ ਸਿੰਘ
8. ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ-ਡਾ. ਰਾਜਿੰਦਰ ਪਾਲ ਸਿੰਘ
9. ਪੰਜਾਬੀ ਕਹਾਣੀ ਦਾ ਇਤਿਹਾਸ- ਬਲਦੇਵ ਸਿੰਘ ਧਾਲੀਵਾਲ
10. ਪੰਜਾਬੀ ਨਾਵਲ ਦਾ ਇਤਿਹਾਸ- ਗੁਰਪਾਲ ਸਿੰਘ ਸੰਧੂ
11. ਪੰਜਾਬੀ ਨਾਟਕ ਦਾ ਇਤਿਹਾਸ- ਸਤੀਸ਼ ਕੁਮਾਰ ਵਰਮਾ
12. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ- ਡਾ. ਸਤਿੰਦਰ ਸਿੰਘ
13. ਪੰਜਾਬੀ ਖੋਜ ਦਾ ਇਤਿਹਾਸ- ਡਾ. ਧਰਮ ਸਿੰਘ
14. ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ-ਹਰਿਭਜਨ ਸਿੰਘ ਭਾਟੀਆ
Table of Contents
ਪੰਜਾਬੀ ਸਾਹਿਤ//PUNJABI GK
1. ਲੋਕ-ਸਾਹਿਤ ਨੂੰ ਨਿਮਨ ਸਾਹਿਤ ਦਾ ਦਰਜਾ ਦਿੱਤਾ
ੳ) ਹਰਿਭਜਨ ਸਿੰਘ ਅ) ਬਲਵੰਤ ਗਾਰਗੀ
ੲ) ਗੁਰਬਖ਼ਸ਼ ਸਿੰਘ ਪ੍ਰੀਤਲੜੀ ਸ) ਸੰਤ ਸਿੰਘ ਸੇਖੋਂ
2. ਦਿੱਲੀ ਤੋਂ ਪ੍ਰਕਾਸ਼ਿਤ ਪੱਤ੍ਰਿਕਾਵਾਂ ਦਾ ਕਿਹੜਾ ਜੁੱਟ ਸਹੀ ਹੈ
ੳ) ਸਮਦਰਸ਼ੀ, ਸਮਕਾਲੀ ਸਾਹਿਤ ਅ) ਸਮਦਰਸ਼ੀ, ਪੰਜਾਬੀ ਦੁਨੀਆਂ
ੲ) ਸਮਦਰਸ਼ੀ ਸਾਹਿਤ, ਜਨ ਸਾਹਿਤ ਸ) ਖੋਜ ਦਰਪਣ, ਖੋਜ ਪੱਤ੍ਰਿਕਾ
3. ਜਿਉਣਾ ਮੋੜ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ-ਨਾਇਕ ਹੈ
ੳ) ਮਾਝਾ ਅ) ਮਾਲਵਾ
ੲ) ਪੁਆਧ ਸ) ਦੁਆਬਾ
4. ਇਹਨਾਂ ਵਿਚੋਂ ਪ੍ਰਕਿਰਤੀ ਦਾ ਸ਼ਾਇਰ ਕਿਹੜਾ ਹੈ
ੳ) ਪੂਰਨ ਸਿੰਘ ਅ) ਮੋਹਨ ਸਿੰਘ
ੲ) ਭਾਈ ਵੀਰ ਸਿੰਘ ਸ) ਕਿਰਪਾ ਸਾਗਰ
5. ਨਿੱਕੀਆਂ ਕਵਿਤਾਵਾਂ ਦਾ ਵੱਡਾ ਸ਼ਾਇਰ ਕੌਣ ਹੈ
ੳ) ਧਨੀ ਰਾਮ ਚਾਤ੍ਰਿਕ ਅ) ਮੋਹਨ ਸਿੰਘ
ੲ) ਪੂਰਨ ਸਿੰਘ ਸ) ਭਾਈ ਵੀਰ ਸਿੰਘ
6. ਕਿਸ ਕਵੀ ਨੂੰ ਪੰਜਾਬੀ ਦਾ ਵਰਡਜ਼ਵਰਥ ਕਿਹਾ ਜਾਂਦਾ ਹੈ
ੳ) ਪੂਰਨ ਸਿੰਘ ਅ) ਮੋਹਨ ਸਿੰਘ
ੲ) ਧਨੀ ਰਾਮ ਚਾਤ੍ਰਿਕ ਸ) ਭਾਈ ਵੀਰ ਸਿੰਘ
7.ਸੰਤ ਰਾਮ ਉਦਾਸੀ ਕਿਸ ਧਾਰਾ ਦਾ ਕਵੀ ਹੈ
ੳ) ਰਹੱਸਵਾਦੀ ਅ) ਰੋਮਾਂਸਵਾਦੀ
ੲ) ਪ੍ਰਗਤੀਵਾਦੀ ਸ) ਜੁਝਾਰਵਾਦੀ
8.‘ਅੱਧੀ ਮਿੱਟੀ ਅੱਧਾ ਸੋਨਾ’ ਕਿਸ ਲੇਖਕ ਦੀ ਸ੍ਵੈਜੀਵਨੀ ਹੈ
ੳ) ਗਿ. ਗੁਰਦਿੱਤ ਸਿੰਘ ਅ) ਵਣਜਾਰਾ ਬੇਦੀ
ੲ) ਮਹਿੰਦਰ ਸਿੰਘ ਰੰਧਾਵਾ ਸ) ਸਰਦਾਰਾ ਸਿੰਘ ਜੌਹਲ
9. ‘ਚਰਿਤ੍ਰੋ ਪਾਖਯਾਨ’ ਕਿਸ ਧਰਮ ਗ੍ਰੰਥ ਵਿਚ ਸ਼ਾਮਲ ਹੈ
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਅ) ਦਸਮ ਗ੍ਰੰਥ
ੲ) ਆਦਿ ਗ੍ਰੰਥ ਸ) ਇਹਨਾਂ ਵਿਚੋਂ ਕੋਈ ਵੀ ਨਹੀਂ
10.‘ਦਸਮ ਗ੍ਰੰਥ’ ਦਾ ਨਾਇਕ ਕੌਣ ਹੈ
ੳ) ਦੇਵੀ ਦੇਵਤੇ ਅ) ਅਕਾਲ ਪੁਰਖ
ੲ) ਦਸਮ ਗੁਰੂ ਸ) ਇਹਨਾਂ ਵਿਚੋਂ ਕੋਈ ਵੀ ਨਹੀਂ
DOWNLOAD MOBILE APPLICATION TO LEARN MORE: PUNJABI GK