DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
Table of Contents
PSTET SST PREVIOUS QUESTION PAPER 2021
ਪੰਜਾਬੀ ਭਾਸ਼ਾ (ਪ੍ਰਸ਼ਨ ਨੰ. 31 – 60)
ਹੇਠ ਲਿਖੇ ਕਾਵਿ-ਟੋਟੇ ਨੂੰ ਪੜ੍ਹ ਕੇ ਉਸ ਦੇ 31 ਤੋਂ 37 ਪ੍ਰਸ਼ਨਾ ਦੇ ਉੱਤਰ ਦਿਓ ।
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥
31. ਹੱਥਲੀ ਪਉੜੀ ਵਿੱਚ ਪਹਿਲੀ ਪੰਗੜੀ ਤੋਂ ਅੰਤਿਮ ਪੰਗਤੀ ਵੱਲ ਜਾਂਦਿਆਂ ਪੇਸ਼ ਹੋਏ ਸਦਾਚਾਰ ਦੇ ਪੰਜ ਪੱਖਾਂ ਦਾ ਸਹੀ ਕ੍ਰਮ ਕੀ ਹੈ ?
(A) ਸੰਜਮ, ਗਿਆਨ, ਡਰ, ਪਿਆਰ, ਕਰਮ
(B) ਪਿਆਰ, ਗਿਆਨ, ਸੰਜਮ, ਡਰ, ਕਰਮ
(C) ਗਿਆਨ, ਡਰ, ਸੰਜਮ, ਕਰਮ, ਪਿਆਰ
(D) ਕਰਮ, ਪਿਆਰ, ਡਰ, ਗਿਆਨ, ਸੰਜਮ
32. ‘ਭਉ’ ਸ਼ਬਦ ਤੋਂ ਕੀ ਭਾਵ ਹੈ ?
(A) ਡਰ (B) ਹੇਠੀ
(C) ਪਿਆਰ (D) ਵੈਰ
33. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ ?
(A) ਜਤੁ (B) ਖਲਾ
(C) ਧੀਰਜ (D) ਭਾਉ
34. ਅਹਰਣਿ ਮਤਿ ਵੇਦੁ ਹਥੀਆਰੁ’ ਪੰਗਤੀ ਵਿੱਚ ਆਏ ਸ਼ਬਦ ਵੇਦ ਦਾ ਸਹੀ ਅਰਥ ਕੀ ਹੈ ?
(A) ਵੈਦਿਕ ਗ੍ਰੰਥ (B) ਉਪਨਿਸ਼ਦ
(C) ਗਿਆਨ (D) ਸ਼ਾਸਤਰ
35. ਉਪਰੋਕਤ ਰਚਨਾ ਦਾ ਰਚਨਹਾਰਾ ਕੌਣ ਹੈ ?
(A) ਸ੍ਰੀ ਗੁਰੂ ਨਾਨਕ ਦੇਵ ਜੀ
(B) ਸ੍ਰੀ ਗੁਰੂ ਅਰਜਨ ਦੇਵ ਜੀ
(C) ਸ੍ਰੀ ਗੁਰੂ ਤੇਗ ਬਹਾਦਰ ਜੀ
(D) ਸ੍ਰੀ ਗੁਰੂ ਗੋਬਿੰਦ ਸਿੰਘ ਜੀ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
36. ਉਪਰੋਕਤ ਰਚਨਾ ਸਬੰਧਿਤ ਬਾਣੀ ਦੀ ਕਿੰਨਵੀਂ ਪਉੜੀ ਹੈ ” (A) 24
(A) 24 ਵੀਂ
(B) 38 ਵੀਂ
(C) 33ਵੀਂ
(D) 26 ਵੀਂ
37. ਪਉੜੀ ਵਿੱਚ ਕਿਸ ਛੰਦ ਦੀ ਵਰਤੋਂ ਹੋਈ ਹੈ ?
(A) ਚੌਪਈ
(B) ਬੈਂਤ
(C) ਕੋਰੜਾ
(D) ਦੋਹਰਾ
ਹੇਠ ਲਿਖੀ ਵਾਰਤਕ ਟੁੱਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : (38 – 45)
ਮੇਰੀ ਨਜ਼ਰ ਵਿੱਚ ਕਵਿਤਾ ਇੱਕ ਝੱਲ ਹੈ ਜਾਂ ਇਹ ਕਹਿ ਲਓ ਕਿ ਜਿਉਣ ਦਾ ਵੱਲ ਹੈ ਮੁਹੱਬਤ ਦਾ ਜਨੂੰਨ ਹੈ, ਵਸਲ ਦਾ ਸਕੂਨ ਹੈ, ਵਿਛੋੜੇ ਦੀ ਕਸਕ ਹੈ ਅਤੇ ਵੈਣਾਂ ਦੀ ਵੇਦਨਾ ਹੈ ਕਵਿਤਾ । ਪੰਛੀਆਂ ਦੀ ਚਹਿਚਹਾਟ, ਤੋਤਿਆਂ ਦੀ ਟੁੱਕਣੀ ਤੇ ਡਾਰਾਂ ਦੀ ਉੱਡਣੀ ਵੀ ਕਵਿਤਾ ਹੈ । ਝੀਲਾਂ, ਝਰਨਿਆਂ ਦੇ ਝਲਾਰਾਂ ਦਾ ਜਲ ਨਾਦ ਵੀ ਕਵਿਤਾ ਹੀ ਹੈ । ਟਿਊਬਵੈਲਾਂ ਦੀ ਤ-ਤੂ, ਹਲਟਾਂ ਦੀ ਟਿਕ-ਟਿਕ ਤੇ ਟਿਕੀ ਰਾਤ ਵਿੱਚ ਦੂਰੋਂ ਖੇਤਾਂ ‘ਚੋਂ ਆਉਂਦੀ ਟਰੈਕਟਰਾਂ ਦੀ ਅਵਾਜ਼ ਵਿੱਚ ਵੀ ਕਵਿਤਾ ਗੂੰਜਦੀ ਹੈ । ਜਵਾਨੀ ਤੇ ਜੁੱਸਿਆਂ ਦੀ ਫੁਰਤੀ ’ਚ ਕਵਿਤਾ ਨੱਚਦੀ ਹੈ । ਬੁਢਾਪੇ ਦੀਆਂ ਝੁਰੜੀਆਂ ਅਤੇ ਗਰੀਬਾਂ ਦੇ ਚਿਹਰਿਆਂ ਦੀ ਇਬਾਰਤ ਵੀ ਇੱਕ ਕਵਿਤਾ ਦਾ ਹੀ ਰੂਪ ਹੈ ਢਾਰੇ, ਝੁੱਗੀਆਂ ਤੇ ਖੰਡਰਾਂ ਦੀ ਵੀ ਇੱਕ ਕਵਿਤਾ ਹੈ । ਫਸਲਾਂ, ਰੁੱਖ, ਜੰਗਲ, ਪਹਾੜ, ਮਾਰੂਥਲ, ਮੈਦਾਨ, ਪੌਣ, ਪਾਣੀ, ਚੰਨ, ਤਾਰੇ, ਸੂਰਜ, ਜੀਵ, ਬਨਸਪਤੀ, ਧਰਤ, ਅਕਾਸ਼ ਕੁੱਲ ਕਾਇਨਾਤ ਇੱਕ ਕਵਿਤਾ ਹੈ । ਕਵਿਤਾ ਦਾ ਦਾਇਰਾ ਇਸ ਤੋਂ ਵੀ ਵਿਸ਼ਾਲ ਅਤੇ ਦੀਰਘ ਹੈ । ਇਹ ਅਕੱਥ ਅਤੇ ਅਕਹਿ ਹੈ । ਦਰਅਸਲ ਇਹ ਇੱਕ ਮਹੀਨ ਨਜ਼ਰੀਆ ਹੈ ਜਿਸ ਦਾ ਸਾਰ ਅਤੇ ਪਾਰ ਮਨੁੱਖੀ ਸੋਝੀ ਤੋਂ ਅਜੇ ਵੀ ਅਛੂਤਾ ਹੈ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
38. ਪੈਰ੍ਹੇ ਦਾ ਢੁੱਕਵਾਂ ਸਿਰਲੇਖ ਕੀ ਹੈ ?
(A) ਕਵਿਤਾ ਦਾ ਵਿਸ਼ਾ
(B) ਕਵਿਤਾ ਦਾ ਦਾਇਰਾ
(C) ਕਵਿਤਾ ਦਾ ਰੂਪ
(D) ਕਵਿਤਾ ਦੀ ਮਹਿਮਾ
39. ਪੈਰ੍ਹੇ ਵਿੱਚ ਵਰਤਿਆ ਗਿਆ ਸ਼ਬਦ ਦੀਰਘ
(A) ਤਤਸਮ
(B) ਤਦਭਵ
(C) ਦੇਸੀ
(D) ਵਿਦੇਸ਼ੀ
40. ਸਾਰ ਅਤੇ ਪਾਰ’ ਤੋਂ ਕੀ ਭਾਵ ਹੈ ?
(A) ਅਪੂਰਨ ਗਿਆਨ
(B) ਥੋੜਾ-ਬਹੁਤ ਗਿਆਨ
(C) ਪੂਰਨ ਗਿਆਨ
(D) ਉਪਰੋਕਤ ਵਿੱਚੋਂ ਕੋਈ ਨਹੀਂ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
41. ਵੈਣ ਸ਼ਬਦ ਕਿਸ ਅਵਸਥਾ ਨਾਲ ਸਬੰਧਤ ਹੈ
(A) ਸੁਖਾਂਤਕ
(B) ਆਨੰਦਤਮਕ
(C) ਹਾਸੋ-ਹੀਣੀ
(D) ਦੁਖਾਂਤਕ
42. ਉਪਰੋਕਤ ਪੈਰ੍ਹੇ ਵਿੱਚ ਆਏ ਸ਼ਬਦ ‘ਕਸਕ’ ਦਾ ਅਰਥ ਕੀ ਹੈ ?
(A) ਚੋਭ
(B) ਖੁਸ਼ੀ
(C) ਗਮੀ
(D) ਚਿੰਤਾ
43. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ?
(A) ਵਸਲ
(B) ਸਕੂਨ
(C) ਮਹੀਨ
(D) ਢਾਰਾ
44. ‘ਝਾਲਰ’ ਕੀ ਹੈ?
(A) ਜਮੀਨ ਵਾਹੁਣ ਦਾ ਸਾਧਨ ਹੈ
(B) ਧਰਤੀ ਵਿੱਚੋਂ ਪਾਣੀ ਕੱਢਣ ਦਾ ਸਾਧਨ ਹੈ
(C) ਸਿੰਚਾਈ ਸਹਾਇਕ ਸਾਧਨ ਹੈ
(D) ਫਸਲ ਕੱਟਣ ਲਈ ਵਰਤਿਆ ਜਾਂਦਾ ਹੈ
45. ਉਪਰੋਕਤ ਪੈਰਾ ਕਿਸ ਪੁਸਤਕ ਵਿੱਚ ਲਿਆ ਗਿਆ ਹੈ ?
(A) ਖੁੱਲ੍ਹੇ ਮੈਦਾਨ – ਪ੍ਰੋ. ਪੂਰਨ ਸਿੰਘ
(B) ਮੇਰਾ ਦਾਗਿਸਤਾਨ – ਰਸੂਲ ਹਮਜ਼ਾਤੋਵ
(C) ਜਿੰਦ ਭੱਠੀ ਦੇ ਦਾਣੇ – ਸਤਵਿੰਦਰ ਸਿੰਘ ਧਨੋਆ
(D) ਖੁੱਲ੍ਹੀ ਖਿੜਕੀ – ਚਰਨਜੀਤ ਭੁੱਲਰ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
46. ਹੇਠ ਲਿਖਿਆਂ ਵਿੱਚੋਂ ਕਿਹੜਾ ‘ਸਤਿਕਾਰਵਾਚਕ ਵਿਸਮਿਕ’ ਨਹੀਂ ਹੈ ?
(A) ਆਓ ਜੀ !
(B) ਧੰਨ ਭਾਗ
(C) ਭਲਾ ਹੋਵੇ !
(D) ਜੀ ਆਇਆ ਨੂੰ !
47. ‘ਗਿਆਤ ਤੋਂ ਅਗਿਆਤ’ ਦੇ ਨਿਯਮ ਉੱਪਰ ਆਧਾਰਿਤ ਵਿਆਕਰਨ ਪੜ੍ਹਾਉਣ ਦੀ ਵਿਧੀ ਕਿਹੜੀ ਹੈ ?
(A) ਨਿਗਮਨ ਵਿਧੀ
(B) ਆਗਮਨ ਵਿਧੀ
(C) ਪਾਠ ਪੁਸਤਕ ਵਿਧੀ
(D) ਸੂਤਰ ਵਿਧੀ
48. ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੈ ?
(A) ਬੋਲਣਾ
(B) ਸੁਣਨਾ ਤੇ ਸਮਝਣਾ
(C) ਪੜ੍ਹਨਾ
(D) ਲਿਖਣਾ
49. ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜ੍ਹਾਉਣ ਦੀ ਕਿਸ ਵਿਧੀ ਨੂੰ ਉੱਤਮ ਮੰਨਿਆ ਜਾਂਦਾ ਹੈ ?
(A) ਪ੍ਰਸ਼ਨ-ਉੱਤਰ ਵਿਧੀ
(B) ਗੀਤ ਅਤੇ ਨਾਟ ਵਿਧੀ
(C) ਵਿਆਖਿਆ ਵਿਧੀ
(D) ਉਪਰੋਕਤ ਵਿੱਚੋਂ ਕੋਈ ਨਹੀਂ
50. ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ ਲਿੰਗੂਆਫੋਨ ਕਿਸ ਸਾਧਨ ਦਾ ਸੁਧਰਿਆ ਰੂਪ ਹੈ
(A) ਗ੍ਰਾਮੋਫੋਨ
(B) ਐਪੀਡਾਇਆਸਕੋਪ
(C) ਫ਼ਿਲਮ ਪ੍ਰੋਜੈਕਟਰ
(D) ਓਵਰਹੈਡ ਪ੍ਰੋਜੈਕਟਰ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
51. “ਅਧਿਆਪਨ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਇਸ ਸਬੰਧ ਵਿੱਚ ਜੈਕਸਨ ਨੇ ਇਸ ਪ੍ਰਕਿਰਿਆ ਅਧੀਨ ਅਧਿਆਪਨ ਨੂੰ ਕਿੰਨੀਆਂ ਅਵਸਥਾਵਾਂ ਵਿੱਚੋਂ ਗੁਜਰਨ ਬਾਰੇ ਕਿਹਾ ਹੈ ?
(A) 3
(B) 4
(C) 6
(D) 2
52. ਵਿਦਿਆਰਥੀਆਂ ਦੀਆਂ ਭਾਸ਼ਾ ਸਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਆਮ ਤੌਰ ‘ਤੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ?
(A) ਵਿਅਕਤੀਗਤ ਉਪਚਾਰ ਵਿਧੀ
(B) ਸਮੂਹਿਕ ਉਪਚਾਰ ਵਿਧੀ
(C) ਗੁੱਟ ਉਪਚਾਰ ਵਿਧੀ
(D) ਉਪਰੋਕਤ ਸਾਰੇ ਹੀ
53. ਜੱਟ ਪਿਆਈ ਲੱਸੀ ਤੇ ਗਲ਼ ਵਿੱਚ ਪਾ ਲਈ ਰੱਸੀ’ ਇਸ ਅਖਾਣ ਦੀ ਵਰਤੋਂ ਕਿਹੜੇ ਸਮੇਂ ਕੀਤੀ ਜਾਂਦੀ ਹੈ ?
(A) ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ ਵਾਰ-ਵਾਰ ਜਤਾਈ ਜਾਵੇ
(B) ਜਦੋਂ ਕੋਈ ਹਰ ਕੰਮ ਧੱਕੇ ਨਾਲ ਕਰਦਾ ਹੈ
(C) ਧੋਖੇ ਨਾਲ ਮਾਰਨਾ
(D) ਖੁਆ ਪਿਆ ਕੇ ਮਤਲਬ ਕੱਢਣਾ
54. ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚੋਂ ‘ਕੰਬਵਾਂ ਵਿਅੰਜਨ ਕਿਹੜਾ ਹੈ
(A) ਰ
(B) ੜ
(C) ਫ
(D) ਙ
55. ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ ?
(A) 4
(B) 5
(C) 3
(D) 2
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021
56. ‘ਰਹਿਮਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ‘ਤੇ ਆਇਆ ਹੈ। ਇਸ ਵਾਕ ਦੀ ਕਿਸਮ ਪਛਾਣ :
(A) ਸੰਯੁਕਤ ਵਾਕ
(B) ਮਿਸ਼ਰਤ ਵਾਕ
(C) ਸਧਾਰਨ ਵਾਕ
(D) ਗੁੰਝਲਦਾਰ ਵਾਕ
57. ਸਹੀ ਮਿਲਾਨ ਕਰੋ
ਸੂਚੀ I | ਸੂਚੀ ॥ |
I. ਫ਼ੌਜ | 1. ਗੁਣਵਾਚਕ ਵਿਸ਼ੇਸ਼ਣ |
II. ਸਤਲੁਜ | 2 ਇਕੱਠਵਾਚਕ ਨਾਂਵ |
III. ਦਿਆਲੂ | 3. ਪ੍ਰਸੰਸਾਵਾਚਕ ਵਿਸਮਿਕ |
IV. ਸ਼ਾਬਾਸ਼ | 4. ਖਾਸ ਨਾਂਵ | |||
I | II | III | IV | |
(A) | 2 | 1 | 4 | 3 |
(B) | 2 | 4 | 1 | 3 |
(C) | 2 | 1 | 3 | 4 |
(D) | 2 | 3 | 1 | 4 |
58. ਤਵਰਗ ਕਿਹੜੇ ਵਿਅੰਜਨ ਹਨ
(A) ਦਿੱਤੀ
(B) ਤਾਲਵੀ
(C) ਕੰਠੀ
(D) ਉਲਟ ਜੀਭੀ
59. ਗੁਰਮੁਖੀ ਲਿੱਪੀ ਦੀ ਵਰਨਮਾਲਾ ਵਿਚਲੇ ਸਵਰ ਕਿਹੜੇ ਹਨ
(A) ੳ, ਅ, ਹ
(B) ੳ, ਅ, ਕ
(C) ੳ, ਅ, ੲ
(D) ੳ, ੲ, ਸ
60. ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂ-ਬ-ਹੂ ਰੂਪ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਹੈ ਤਾਂ ਉਨ੍ਹਾਂ ਸ਼ਬਦਾਂ ਨੂੰ ਕੀ ਆਖਦੇ ਹਨ ?
(A) ਤਦਭਵ ਸ਼ਬਦ
(B) ਤਤਸਮ ਸ਼ਬਦ
(C) ਉਤਪੰਨ ਸ਼ਬਦ
(D) ਸਮਾਸੀ ਸ਼ਬਦ
DOWNLOAD MOBILE APPLICATION TO LEARN MORE: PSTET SST PREVIOUS QUESTION PAPER 2021