Table of Contents
PUNJAB GK MCQ IN PUNJABI LANGUAGE
ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ਼ ਕਰਨ ਵਾਲ਼ੀਆਂ ਕਈ ਕਾਮਾ-ਸ਼੍ਰੇਣੀਆਂ ਹੋਂਦ ਵਿੱਚ ਆਈਆਂ। ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਇੱਕ ਕੰਮ ਨੂੰ ਲੰਮਾ ਸਮਾਂ ਲਗਾਤਾਰ ਕਰਦੀ ਰਹੀ ਤਾਂ ਉਸ ਸ਼੍ਰੇਣੀ ਨੂੰ ਉਸ ਦੇ ਕਿੱਤੇ ਦੇ ਨਾਂ ਨਾਲ਼ ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਪੰਜਾਬ ਦੇ ਲੋਕ-ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋਏ। ਉਦਾਹਰਨ ਵਜੋਂ ਲੱਕੜੀ ਤਰਾਸ਼ਣ ਦਾ ਕਿੱਤਾ ਕਰਨ ਵਾਲ਼ੇ ਨੂੰ ਤਰਖਾਣ, ਲੋਹੇ ਦਾ ਕੰਮ (ਕਿੱਤਾ) ਕਰਨ ਵਾਲ਼ੇ ਨੂੰ ਲੁਹਾਰ ਅਤੇ ਸੋਨੇ ਦਾ ਕੰਮ (ਕਿੱਤਾ) ਕਰਨ ਵਾਲ਼ੇ ਨੂੰ ਸੁਨਿਆਰ ਦੇ ਨਾਂ ਨਾਲ਼ ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਕਈ ਕਿੱਤਿਆਂ ਦੇ ਨਾਂ ਹੋਂਦ ਵਿੱਚ ਆਏ। ਸੰਸਕ੍ਰਿਤ ਵਿੱਚ ਹੱਥ ਨੂੰ ‘ਕਰ’ ਕਿਹਾ ਗਿਆ ਹੈ ਜਿਵੇਂ, ਕਾਰ ਸੇਵਾ, ਭਾਵ ਹੱਥਾਂ ਨਾਲ਼ ਕੀਤੀ ਸੇਵਾ। ਹੱਥ ਨਾਲ਼ ਕੀਤੇ ਕੰਮ ਨੂੰ ‘ਕਾਰ-ਕਰਨੀ’ ਕਿਹਾ ਜਾਂਦਾ ਹੈ। ਕਿੱਤਾ ਉਸ ਨੂੰ ਕਿਹਾ ਜਾਂਦਾ ਹੈ, ਜਿਸ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੋਵੇ, ਜਿਵੇਂ; ਤਰਖਾਣ, ਲੁਹਾਰ ਜਾਂ ਸੁਨਿਆਰ ਆਦਿ ਦੁਆਰਾ ਬਣਾਈਆਂ ਵਸਤਾਂ (ਚੀਜ਼ਾਂ)। ਕੁਝ ਕੁ ਗਹਿਣਿਆਂ ਦੇ ਨਾਂ ਇਸ ਪ੍ਰਕਾਰ ਹਨ— ਇਸਤਰੀ ਦੇ ਕੇਸਾਂ ਵਿੱਚ ਗੁੰਦੇ ਜਾਣ ਵਾਲ਼ੇ ਗਹਿਣੇ, ਕਲਿੱਪ, ਸੂਈਆਂ, ਬਘਿਆੜੀ, ਸੱਗੀ-ਫੁੱਲ, ਠੂਠੀਆਂ, ਦਾਉਣੀ, ਟਿੱਕਾ, ਤ੍ਰੱਗਾ, ਸ਼ਿੰਗਾਰ ਪੱਟੀ ਆਦਿ ਹਨ।…ਕੰਨ ਵਿੰਨ੍ਹ ਕੇ ਪਹਿਨੇ ਜਾਣ ਵਾਲ਼ੇ ਜ਼ਨਾਨਾ ਗਹਿਣੇ—ਵਾਲ਼ੀਆਂ, ਕਾਂਟੇ, ਪਿੱਪਲ-ਪੱਤੀਆਂ, ਢੇਡੂ, ਝੁਮਕੇ, ਬੁੰਦੇ, ਰੇਲਾਂ, ਡੰਡੀਆਂ, ਲੋਟਣ ਕੋਕਰੂ ਅਤੇ ਗੋਲ੍ਹਾਂ ਆਦਿ…ਨੱਕ ਵਿੰਨ੍ਹ ਕੇ ਪਹਿਨੇ ਜਾਣ ਵਾਲ਼ੇ ਜ਼ਨਾਨਾ ਗਹਿਣੇ : ਨੱਥ, ਬੁਲਾਕ, ਲੌਂਗ, ਕੋਕਾ, ਤੀਲ੍ਹੀ, ਵਾਲ਼ਾ, ਬੇਸਰ, ਨੁੱਕਰਾ ਆਦਿ। ਗਰਦਨ ਦੁਆਲ਼ੇ ਪਹਿਨੇ ਜਾਣ ਵਾਲ਼ੇ ਜਨਾਨਾ ਗਹਿਣੇ, ਹੱਸ, ਰਾਣੀਹਾਰ, ਤਵੀਤ, ਦਾਖਾਂ, ਚੰਪਾਕਲੀ, ਸੌਕਣ ਮਹੁਰਾ, ਤਵੀਤੜੀਆਂ, ਬੁਘਤੀਆਂ, ਗਾਨੀ, ਜ਼ੰਜੀਰੀ, ਛਿੰਗ-ਤਵੀਤ, ਮੱਖੀ, ਜੁਗਨੀ, ਢੋਲਣ, ਹਮੇਲ ਆਦਿ।…ਇਸਤਰੀਆਂ ਦੀ ਵੀਣੀ ’ਤੇ ਪਹਿਨੇ ਜਾਣ ਵਾਲ਼ੇ ਗਹਿਣੇ, ਗੋਖੜੂ, ਪਰੀਬੰਦ, ਗਜਰੇ, ਪਹੁੰਚੀ, ਚੂੜੀਆਂ, ਬਾਜ਼ੂਬੰਦ, ਕੰਗਣ, ਵੰਗਾਂ, ਬਾਂਕਾ, ਕਲੀਰੇ ਆਦਿ..। ਪੁਰਸ਼ ਆਪਣੀ ਵੀਣੀ ’ਤੇ ਕੜਾ ਪਹਿਨਦੇ ਹਨ। ਉਂਗਲ਼ਾਂ ’ਤੇ ਪਹਿਨੇ ਜਾਣ ਵਾਲ਼ੇ ਗਹਿਣੇ, ਮੁੰਦਰੀ, ਛਾਪ, ਕਰੀਚੜੀ, ਆਰਸੀ ਆਦਿ ਹਨ… ਇਵੇਂ ਹੀ ਕੁਮਿ੍ਹਆਰ ਦੇ ਕਿੱਤੇ ਦੁਆਰਾ ਬਣਾਈਆਂ ਜਾਂਦੀਆਂ ਵਸਤਾਂ (ਭਾਂਡੇ) ਆਦਿ ਦੀ ਗਿਣਤੀ ਵੀ ਬਹੁਤ ਹੈ, ਜਿਵੇਂ; ਘੜਾ, ਚਾਟੀ, ਬਲ੍ਹਣੀ, ਕੁੱਜਾ, ਦੀਵਾ, ਚੱਪਣ, ਮੱਟ ਵਲਟੋਹੀ ਆਦਿ। ਤੇਲੀ ਕੋਹਲੂ ਨਾਲ਼ ਕਈ ਪ੍ਰਕਾਰ ਦੇ ਬੀਜਾਂ ਵਿੱਚੋਂ ਤੇਲ ਕੱਢਣ ਦਾ ਕਿੱਤਾ ਕਰਦਾ ਹੈ, ਜਿਵੇਂ; ਸਰ੍ਹੋਂ, ਤਾਰਾਮੀਰਾ, ਵੜੇਵੇਂ ਆਦਿ ਵਿੱਚੋਂ। ਪੰਜਾਬ ਦੀ ਲੋਕ-ਕਲਾ ਵਿੱਚ ਬਾਗ਼ ਤੇ ਫੁਲਕਾਰੀ ਦੀ ਕਢਾਈ ਦੀ ਵਿਸੇਸ਼ ਥਾਂ ਰਹੀ ਹੈ। ਬਾਗ਼ ਦੀ ਕਢਾਈ, ਲੋਕ ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ। ਰੰਗਾਈ ਕੀਤੇ ਖੱਦਰ ਦੇ ਕੱਪੜੇ ਉੱਤੇ ਚੌਰਸ, ਤਿਕੋਨੇ, ਛੇ ਕਲੀਏ, ਅੱਠ ਕਲੀਏ ਜਾਂ ਚੌਪੜ ਦੇ ਖ਼ਾਨਿਆਂ ਵਾਲ਼ੇ ਨਮੂਨਿਆਂ ਨੂੰ ਇਸ ਤਰ੍ਹਾਂ ਵਿਓਂਤ ਕੇ ਰੰਗ-ਬਰੰਗੇ ਧਾਗਿਆਂ 53 ਨਾਲ਼ ਕਢਾਈ ਕੀਤੀ ਜਾਂਦੀ ਸੀ ਕਿ ਕੱਪੜੇ ਦੀ ਕਢਾਈ ਤੋਂ ਬਿਨਾਂ ਕੋਈ ਖ਼ਾਲੀ ਥਾਂ ਨਹÄ ਸੀ ਦਿਸਦੀ। ਕਢਾਈ ਲਈ ਗੂੜ੍ਹੇ ਰੰਗ ਦਾ ਰੇਸ਼ਮੀ ਧਾਗਾ ਵਰਤਿਆ ਜਾਂਦਾ ਸੀ। ਬਾਗ਼ ਦੀ ਕਢਾਈ ਮੁਕੰਮਲ ਕਰਨ ਸਮੇਂ ਇੱਕ ਨੁੱਕਰ ’ਤੇ ਥੋੜ੍ਹੀ ਜਿਹੀ ਖ਼ਾਲੀ ਥਾਂ ਛੱਡ ਕੇ ਕਾਲ਼ੇ ਰੰਗ ਦੇ ਧਾਗੇ ਨਾਲ਼ ਇੱਕ ਨਿੱਕੀ ਬੂਟੀ ਕੱਢ ਦਿੱਤੀ ਜਾਂਦੀ ਸੀ ਤਾਂਕਿ ਕਢਾਈ ਦੇ ਨਮੂਨਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਫੁਲਕਾਰੀ ਦੀ ਕਢਾਈ, ਰੰਗਾਈ ਕੀਤੇ ਖੱਦਰ ਦੇ ਕੱਪੜੇ ’ਤੇ ਬੂਟੀਆਂ ਦੇ ਨਮੂਨੇ ਵਜੋਂ ਅਤੇ ਕੱਪੜੇ ਦੇ ਪੁੱਠੇ ਪਾਸਿਓਂ (ਧਾਗੇ ਗਿਣ ਕੇ) ਕੀਤੀ ਜਾਂਦੀ ਸੀ। ਫੁਲਕਾਰੀ ਦਾ ਹੁਨਰ ਲੋਕ-ਕਲਾ ਦੀ ਸਿਖਰ ਮੰਨਿਆ ਜਾਂਦਾ ਹੈ। ਫੁਲਕਾਰੀ ਦੇ ਕਈ ਨਮੂਨੇ ਪ੍ਰਚਲਿਤ ਹਨ, ਜਿਸ ਵਿੱਚ ਚੋਪ, ਸੁੱਭਰ, ਤਿਲਪੱਤਰਾ ਅਤੇ ਨੀਲਕ ਆਦਿ ਪ੍ਰਸਿੱਧ ਹਨ। ਚੋਪ ਅਤੇ ਸੁੱਭਰ ਵਿਆਹ ਦੀਆਂ ਫੁਲਕਾਰੀਆਂ ਹਨ। ਇਹ ਦੋਵੇਂ ਕਿਸਮ ਦੀਆਂ ਫੁਲਕਾਰੀਆਂ ਨਾਨਕੇ ਲੜਕੀ ਲਈ ਨਾਨਕ-ਛੱਕ ਦੇ ਰੂਪ ਵਿੱਚ ਲੈ ਕੇ ਆਉਂਦੇ ਸਨ। ਚੋਪ, ਸਧਾਰਨ ਫੁਲਕਾਰੀ ਨਾਲ਼ੋਂ ਕੁਝ ਵੱਡੀ ਹੁੰਦੀ ਹੈ ਅਤੇ ਇਸ ਦੀ ਕਢਾਈ ਖ਼ਾਸ ਗੁੰਝਲ਼ਦਾਰ ਤੋਪੇ ਨਾਲ਼ ਕੀਤੀ ਜਾਂਦੀ ਸੀ। ਸੁੱਭਰ, ਗੂੜ੍ਹੇ ਲਾਲ ਰੰਗ ਦਾ ਕਢਾਈ ਕੀਤਾ ਖੱਦਰ ਹੁੰਦਾ ਸੀ। ਜਿਸ ਦੀਆਂ ਚਾਰੇ ਨੁੱਕਰਾਂ ’ਤੇ ਕਢਾਈ ਕੀਤੀ ਜਾਂਦੀ ਸੀ ਅਤੇ ਵਿਚਕਾਰ ਪੰਜ-ਸੱਤ ਬੂਟੀਆਂ ਕੱਢੀਆਂ ਜਾਂਦੀਆਂ ਸਨ। ਸੁੱਭਰ ਵਿਆਹ ਵਿੱਚ ਫੇਰਿਆਂ ਸਮੇਂ, ਲਾੜੀ ਆਪਣੇ ਸਿਰ ਉੱਪਰ ਲੈਂਦੀ ਸੀ। ਤਿਲਪੱਤਰਾ ਸਧਾਰਨ ਕਿਸਮ ਦੀ ਫੁਲਕਾਰੀ ਮੰਨੀ ਗਈ ਹੈ ਕਿਉਂਕਿ ਇਸ ਦੀ ਕਢਾਈ ਸਾਧਾਰਨ ਅਤੇ ਵਿਰਲੇ ਨਮੂਨਿਆਂ ਵਾਲ਼ੀ ਹੁੰਦੀ ਹੈ। ਨੀਲਕ ਵੰਨਗੀ ਦੀ ਫੁਲਕਾਰੀ, ਨੀਲੇ ਰੰਗ ਦੇ ਖੱਦਰ ’ਤੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ਼ ਕੀਤੀ ਕਢਾਈ ਨੂੰ ਕਹਿੰਦੇ ਹਨ। ਨੀਲੇ ਰੰਗ ਦੀ ਭਾਹ ਮਾਰਨ ਕਾਰਨ ਹੀ ਇਸ ਨੂੰ ਨੀਲਕ ਕਿਹਾ ਜਾਂਦਾ ਹੈ। ਛਮਾਸ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ। ਫੁਲਕਾਰੀ ਦੀ ਕਢਾਈ ਵਿੱਚ ਘੂੰਗਟਬਾਗ਼ ਦਾ ਵੀ ਵਿਸ਼ੇਸ਼ ਸਥਾਨ ਹੈ। ਘੂੰਗਟਬਾਗ਼ ਦੀ ਕਢਾਈ ਤਿਕੋਨੇ ਨਮੂਨੇ ਵਿੱਚ ਸਿਰ ਅਤੇ ਮੱਥੇ ਉਪਰ ਆਉਣ ਵਾਲ਼ੇ ਹਿੱਸੇ ’ਤੇ ਕੀਤੀ ਹੁੰਦੀ ਹੈ। ਫੁਲਕਾਰੀ ਕਢਾਈ ਦੀਆਂ ਸਾਰੀਆਂ ਵੰਨਗੀਆਂ ਹੀ ਖੱਦਰ ਦੇ ਕੱਪੜੇ ਨਾਲ਼ ਸੰਬੰਧ ਰੱਖਦੀਆਂ ਹਨ। ਸਧਾਰਨ ਖੱਦਰ ਤੋਂ ਬਿਨਾਂ ਲਾਲ ਰੰਗ ਦਾ ਮੁਲਾਇਮ ਖੱਦਰ ਵੀ ਇਸਤੇਮਾਲ ਕੀਤਾ ਜਾਂਦਾ ਸੀ ਜਿਸ ਨੂੰ ਹਲਵਾਨ ਕਿਹਾ ਜਾਂਦਾ ਸੀ। ਕਢਾਈ ਲਈ ਰੰਗਦਾਰ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਸੀ।
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
1. ਸੱਭਿਆਚਾਰ ਦਾ ਸਿਰਜਣਹਾਰਾ ਕੌਣ ਹੈ
(ੳ) ਲੋਕ ਨਾਇਕ
(ਅ) ਕਲਾਕਾਰ
(ੲ) ਕਿੱਤਾਕਾਰ
(ਸ) ਲੋਕਸਮੂਹ
2. ਪੰਜਾਬੀ ਕਿਹੜੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ
(ੳ) ਗੁਜਰਾਤ ਦੀ
(ਅ) ਬੰਗਾਲ ਦੀ
(ੲ) ਪੰਜਾਬ ਦੀ
(ਸ) ਹਰਿਆਣੇ ਦੀ
3. ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਕਿਹੜਾ ਵੇਦ ਹੈ
(ੳ) ਰਿਗਵੇਦ
(ਅ) ਸਾਮਵੇਦ
(ੲ) ਅਥਰਵਵੇਦ
(ਸ) ਆਯੁਰਵੇਦ
4. ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਦਾ ਕਿਹੜਾ ਨਾਂ ਪ੍ਰਚੱਲਤ ਸੀ
(ੳ) ਪੰਚਨਦ
(ਅ) ਪੰਜਾਬ
(ੲ) ਆਰੀਆ ਦੇਸ਼
(ਸ) ਮਦਰ ਦੇਸ਼
5. ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ
(ੳ) ਆਰੀਆ ਕਾਲ
(ਅ) ਦਰਾਵਿੜ ਕਾਲ
(ੲ) ਰਿਗਵੇਦ ਕਾਲ
(ਸ) ਹੜੱਪਾ ਕਾਲ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
6. ਪੰਜਾਬ ਸ਼ਬਦ ਤੋਂ ਕੀ ਭਾਵ ਹੈ
(ੳ) ਪੰਜ ਦੇਸ਼
(ਅ) ਪੰਜ ਸ਼ਹਿਰ
(ੲ) ਪੰਜ ਜ਼ਿਲ੍ਹੇ
(ਸ) ਪੰਜ ਆਬ
7. ਪੰਜਾਬ ਦੀ ਧਰਤੀ ਤੇ ਕਿੰਨੇ ਵੇਦ ਰਚੇ ਗਏ
ੳ) ਪੰਜ
(ਅ) ਛੇ
(ੲ) ਅੱਠ
(ਸ) ਚਾਰ
8. ਪ੍ਰਾਚੀਨ ਸਮੇਂ ਵਿਚ ਭਾਰਤ ਦਾ ਕਿਹੜਾ ਪ੍ਰਸਿੱਧ ਤੇ ਚਰਚਿਤ ਕੇਂਦਰ ਸੀ
ੳ) ਲਾਹੌਰ
(ਅ) ਮੁਲਤਾਨ
(ੲ) ਤਕਸ਼ਿਲਾ
(ਸ) ਉਜੈਨ
9. ਮੱਧਕਾਲ ਵਿੱਚ ਪੰਜਾਬ ਦੀ ਵਸੋਂ ਦਾ ਵੱਡਾ ਹਿੱਸਾ ਕਿਹੜੇ ਧਰਮ ਨਾਲ ਜੁੜ ਗਿਆ
ੳ) ਬੁੱਧ ਧਰਮ
(ਅ) ਜੈਨ ਧਰਮ
(ੲ) ਇਸਾਈ ਧਰਮ
(ਸ) ਇਸਲਾਮ ਧਰਮ
10. ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ $$
(ੳ) ਪੰਜ
(ਅ) ਸੱਤ
(ੲ) ਤਿੰਨ
(ਸ) ਢਾਈ ਕੁ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
11. ਭੁੱਖੇ ਮਰਨਾ ਪੰਜਾਬੀਆਂ ਦੇ ਹਿੱਸੇ ਕਿਉਂ ਨਹੀਂ ਆਇਆ
ੳ) ਉਪਜਾਊ ਜ਼ਮੀਨ ਕਾਰਨ
(ਅ) ਲੜਾਕੇ ਹੋਣ ਕਾਰਨ
(ੲ) ਗਤੀਸ਼ੀਲ ਹੋਣ ਕਾਰਨ
(ਸ) ਕਲਾਕਾਰ ਹੋਣ ਕਾਰਨ
12. ਪੰਜਾਬੀ ਸੱਭਿਆਚਾਰ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ
ੳ) ਮੀਸਾ ਅਤੇ ਦਰੁਸਤ ਹਾਜ਼ਮੇ ਵਾਲਾ
(ਅ) ਕ੍ਰੋਧੀ
(ੲ) ਮਸਤ ਮਲੰਗ ਜਾਂ ਫਿਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
13. ਅਜੋਕੇ ਪੰਜਾਬ ਨੂੰ ਕਿਸ ਖਿੱਤੇ ਵਜੋਂ ਸਵੀਕਾਰ ਨਹੀਂ ਕਰਦੇ
(ੳ) ਸੰਪੂਰਨ ਸੱਭਿਆਚਾਰਕ
(ਅ) ਅਧੂਰਾ ਸਿਆਸੀ
(ੲ) ਲੋਕਧਾਰਾ
(ਸ) ਪਦਾਰਥਕ
14. ਆਮ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਕੀ ਚਲਦੇ ਹਨ
ੳ) ਵਪਾਰ
(ਅ) ਰੁਜ਼ਗਾਰ
(ੲ) ਕਾਰਖ਼ਾਨੇ
(ਸ) ਲੋਕ ਕਿੱਤੇ
15. ਲੋਹੇ ਸੋਨੇ ਦਾ ਕਿੱਤਾ ਕਰਨ ਵਾਲੇ ਨੂੰ ਕੀ ਕਿਹਾ ਜਾਣ ਲੱਗਾ
ੳ) ਲੁਹਾਰ/ ਸੁਨਿਆਰ
(ਅ) ਤਰਖਾਣ
(ੲ) ਕਿਸਾਨ
(ਸ) ਕਲਾਕਾਰ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
16. ‘ਕਿੱਤਾ’ ਸ਼ਬਦ ਦਾ ਸੰਖੇਪ ਰੂਪ ਦੱਸੋ $$
ੳ) ਖੇਡਾਂ
(ਅ) ਕਰਤੱਬ
(ੲ) ਕਿਰਤ
(ਸ) ਕਾਰੋਬਾਰ
17. ਪੁਰਾਣੇ ਸਮਿਆਂ ਵਿੱਚ ‘ਕਿੱਤਾ’ ਕਾਰ ਨੂੰ ਮਜ਼ਦੂਰੀ ਕਿਸ ਰੂਪ ਵਿੱਚ ਦਿੱਤੀ ਜਾਂਦੀ ਸੀ
ੳ) ਰੁਪਏ ਪੈਸੇ ਦੇ ਰੂਪ ਵਿੱਚ
(ਅ) ਜਿਣਸ ਦੇ ਰੂਪ ਵਿੱਚ
(ੲ) ਕੱਪੜਿਆਂ ਦੇ ਰੂਪ ਵਿੱਚ
(ਸ) ਰੋਟੀ ਟੁੱਕ ਦੇ ਰੂਪ ਵਿੱਚ
18.ਗਰਦਨ ਦੁਆਲੇ ਪਹਿਨਿਆ ਜਾਣ ਵਾਲਾ ਗਹਿਣਾ
ੳ) ਚੰਪਾਕਲੀ/ਤਵੀਤ/ਗਾਨੀ
(ਅ) ਘੋਖੜ/ ਮਹੀਬੰਦ/ ਗਜ਼ਰੇ
(ੲ) ਕਲੀਚੜੀ/ਸੁੰਦਰੀ/ਆਰਸੀ
(ਸ) ਪਿੱਪਲ ਪੱਤੀਆਂ/ਢੇਡੂ/ਝੁਮਕੇ
19. ਪਹੁੰਚੀ ਕੰਗਣ ਵੰਗਾਂ ਤੇ ਕਲੀਰੇ ਇਸਤਰੀਆਂ ਦੇ ਗਹਿਣੇ ਕਿੱਥੇ ਪਹਿਨੇ ਜਾਂਦੇ ਹਨ
ੳ) ਕੰਨ ਵਿੱਚ
(ਅ) ਵੀਣੀ ਵਿੱਚ
(ੲ) ਸਿਰ ਤੇ
(ਸ) ਕੰਨਾਂ ਵਿੱਚ
20. ਪੰਜਾਬੀ ਸੱਭਿਆਚਾਰ ਪਰਿਵਰਤਨ ਲੇਖ ਕਿਸ ਦਾ ਲਿਖਿਆ ਹੋਇਆ ਹੈ
(ੳ) ਡਾ ਰਾਜਿੰਦਰਪਾਲ ਸਿੰਘ ਬਰਾੜ
(ਅ) ਪਿਆਰਾ ਸਿੰਘ ਖੁੰਡਾ
(ੲ) ਕਿਰਪਾਲ ਸਿੰਘ
(ਸ) ਗੁਲਜ਼ਾਰ ਸਿੰਘ ਸੰਧੂ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
21. ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਹੈ
(ੳ) ਪੈਰ ਦਾ ਗਹਿਣਾ
(ਅ) ਪੈਰ ਦੀ ਜੁੱਤੀ
(ੲ) ਪੈਰ ਦਾ ਸ਼ਿੰਗਾਰ
(ਸ) ਪੈਰ ਦੀਆਂ ਸ਼ਕੁੰਤਲਾ ਚੇਨ
22. ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ
(ੳ) ਆਵਾਜਾਈ ਦੇ ਸਾਧਨਾਂ ਦੀ
(ਅ) ਸੰਚਾਰ ਦੇ ਸਾਧਨਾਂ ਦੀ
(ੲ) ਪੜ੍ਹਾਈ ਦੇ ਸਾਧਨਾਂ ਦੀ
(ਸ) ਆਰਾਮ ਦੇ ਸਾਧਨਾਂ ਦੀ
23. ਭਾਰਤੀ ਪੰਜਾਬ ਵਿੱਚ ਪੰਜਾਬੀ ਕਿਹੜੀ ਲਿੱਪੀ ਵਿੱਚ ਲਿਖੀ ਜਾਂਦੀ ਹੈ
(ੳ) ਦੇਵਨਾਗਰੀ
(ਅ) ਗੁਰਮੁਖੀ
(ੲ) ਰੋਮਨ
(ਸ) ਸ਼ਾਹਮੁਖੀ
24. ਅੱਜ ਪੰਜਾਬੀ ਸਮਾਜ ਵਿੱਚ ਲੜਕੀ ਦਾ ਵਿਆਹ ਵਿਆਹ ਦੀ ਪ੍ਰਵਾਨਿਤ ਪੁਸ਼ਾਕ ਬਣਦੀ ਜਾ ਰਹੀ ਹੈ
(ੳ) ਸਲਵਾਰ ਕਮੀਜ਼
(ਅ) ਲਹਿੰਗਾ ਚੋਲੀ
(ੲ) ਸਾੜੀ ਬਲਾਊਜ਼
(ਸ) ਸਕਰਟ ਟੌਪ
25. ਲੜਕੀ ਪੱਛਮੀ ਪ੍ਰਭਾਵ ਹੇਠ ਕੀ ਪਹਿਨਣ ਲੱਗੀਆਂ ਹਨ
(ੳ) ਸਲਵਾਰ ਕਮੀਜ਼
(ਅ) ਸਕਾਟ ਟੌਪ
(ੲ) ਜੀਨ ਟੌਪ
(ਸ) ਅ ਅਤੇ ੲ ਦੋਵੇ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
26. ਪੰਜਾਬ ਵਿੱਚ ਮਾਸ ਪਕਾਉਣ ਦੇ ਬਹੁਤ ਤਰੀਕੇ ਕਿਹੜੇ ਹਮਲਾਵਰਾਂ ਨਾਲ ਆਏ
(ੳ) ਕਿਸਾਨਾਂ ਨਾਲ
(ਅ) ਪਠਾਣਾਂ ਨਾਲ
(ੲ) ਮੁਗਲਾਂ ਨਾਲ
(ਸ) ਯੂਨਾਨੀਆਂ ਨਾਲ
27. ਢੋਕਲਾ ਕਿਸ ਪ੍ਰਾਂਤ ਨਾਲ ਸਬੰਧਿਤ ਹੈ
(ੳ) ਬੰਗਾਲ ਨਾਲ
(ਅ) ਗੁਜਰਾਤ ਨਾਲ
(ੲ) ਦੱਖਣ ਨਾਲ
(ਸ) ਪੰਜਾਬ ਨਾਲ
28. ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਕਿੱਥੋਂ ਦਾ ਰਵਾਇਤੀ ਖਾਣਾ ਹੈ
(ੳ) ਪੰਜਾਬ ਦਾ
(ਅ) ਗੁਜਰਾਤ ਦਾ
(ੲ) ਪੰਜਾਬ ਦਾ
(ਸ) ਦੱਖਣੀ ਭਾਰਤ ਦਾ
29. ਪੰਜਾਬੀ ਸੱਭਿਆਚਾਰ ਦਾ ਵੱਡਾ ਧੱਬਾ ਕੀ ਹੈ
(ੳ) ਸ਼ਰਾਬ
(ਅ) ਲੱਸੀ
(ੲ) ਕੋਲਡ ਡਰਿੰਕਸ
(ਸ) ਸ਼ਰਬਤ
30. ਸਾਡੇ ਮਿਲਣ ਜੁਲਣ ਦੇ ਮੌਕੇ ਘੱਟ ਕਿਉਂ ਰਹੇ ਹਨ
(ੳ) ਸਮਾਂ ਨਾ ਮਿਲਣ ਕਾਰਨ
(ਅ) ਕੰਮ ਵਧਣ ਕਾਰਨ
(ੲ) ਵੀਜ਼ੇ ਦੀਆਂ ਬੰਦਸ਼ਾਂ ਕਾਰਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
1. (ਸ)
2. (ੲ)
3. (ੳ)
4. (ੳ)
5. (ੲ)
6. (ਸ)
7. (ਸ)
8. (ੲ)
9. (ਸ)
10. (ਸ)
11. (ੲ)
12. (ੳ)
13. (ਅ)
14. (ਸ)
15. (ੳ)
16. (ੲ)
17. (ਅ)
18. (ੳ)
19. (ਅ)
20. (ੳ)
21. (ਅ)
22. (ਅ)
23. (ਅ)
24. (ਅ)
25. (ਸ)
26. (ੲ)
27. (ਅ)
28. (ੲ)
29. (ੳ)
30. (ਅ)
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE
ALSO VISIT: ਪੰਜਾਬ ਦੇ ਮੇਲੇ ਤੇ ਤਿਉਹਾਰ – PUNJAB GK
DOWNLOAD MOBILE APPLICATION TO LEARN MORE: PUNJAB GK MCQ IN PUNJABI LANGUAGE